Punjabi - ਪੰਜਾਬੀ

SGN ਬਾਰੇ

ਅਸੀਂ ਇੰਗਲੈਂਡ ਦੇ ਦੱਖਣ ਅਤੇ ਪੂਰੇ ਸਕਾਟਲੈਂਡ ਵਿੱਚ ਗੈਸ ਨੈੱਟਵਰਕ ਦੀ ਦੇਖਭਾਲ ਕਰਦੇ ਹਾਂ। ਅਸੀਂ ਜ਼ਮੀਨਦੋਜ਼ ਅਤੇ ਤੁਹਾਡੇ ਗੈਸ ਮੀਟਰ ਤੱਕ ਆਉਂਦੀਆਂ ਸਾਰੀਆਂ ਗੈਸ ਪਾਈਪਾਂ ਦੀ ਦੇਖਭਾਲ ਕਰਦੇ ਹਾਂ।
ਜੋ ਗੈਸ ਸਾਰੀਆਂ ਪਾਈਪਾਂ ਵਿੱਚੋਂ ਵਗਦੀ ਹੈ ਉਹ ਤੁਹਾਡੇ ਸਪਲਾਇਰ ਦੀ ਹੈ। ਜੇਕਰ ਤੁਹਾਡੇ ਬਿਲਾਂ ਜਾਂ ਗੈਸ ਮੀਟਰ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਤੁਹਾਡਾ ਗੈਸ ਸਪਲਾਇਰ ਮਦਦ ਕਰ ਸਕਦਾ ਹੈ। ਤੁਸੀਂ ਆਪਣੇ ਗੈਸ ਸਪਲਾਇਰ ਨੂੰ ਇੱਥੇ ਲੱਭ ਸਕਦੇ ਹੋ  www.findmysupplier.energy.
 

ਗੈਸ ਸੁਰੱਖਿਆ

ਜੇਕਰ ਤੁਸੀਂ ਕਿਸੇ ਚੀਜ਼ ਦੀ ਗੰਧ ਲੈ ਸਕਦੇ ਹੋ ਜੋ ਤੁਹਾਨੂੰ ਲੱਗਦਾ ਹੈ ਕਿ ਗੈਸ ਹੋ ਸਕਦੀ ਹੈ, ਤਾਂ ਨੈਸ਼ਨਲ ਗੈਸ ਐਮਰਜੈਂਸੀ ਸੇਵਾ ਨੂੰ 0800 111 999 'ਤੇ ਤੁਰੰਤ ਕਾੱਲ ਕਰੋ। 
 

ਕਾਰਬਨ ਮੋਨੋਆਕਸਾਈਡ 

ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਸੰਪਤੀ ਵਿੱਚ ਕਾਰਬਨ ਮੋਨੋਆਕਸਾਈਡ ਦੇ ਉੱਚ ਪੱਧਰ ਹਨ, ਤਾਂ ਇਹਨਾਂ ਕਦਮਾਂ ਦੀ ਪਾਲਣਾ ਕਰੋ:   
   
1.    ਸਾਰੇ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹੋ
2.    ਹਰ ਕਿਸੇ ਨੂੰ ਤਾਜ਼ੀ ਹਵਾ ਵਿੱਚ ਲੈ ਜਾਓ
3.    ਗੈਸ ਐਮਰਜੈਂਸੀ ਸੇਵਾ ਨੂੰ 0800 111 999 'ਤੇ ਕਾੱਲ ਕਰੋ

ਜੇਕਰ ਕੋਈ ਵਿਅਕਤੀ ਬੇਸੁੱਧ ਹੋ ਗਿਆ ਹੈ ਜਾਂ ਗੰਭੀਰ ਲੱਛਣ ਦਿਖਾ ਰਿਹਾ ਹੈ, ਤਾਂ 999 ਜਾਂ 112 'ਤੇ ਕਾੱਲ ਕਰਕੇ ਡਾਕਟਰੀ ਮਦਦ ਲਓ। 

 

ਇਸ ਵੈੱਬਸਾਈਟ ਦਾ ਅਨੁਵਾਦ ਕਰੋ

ਤੁਸੀਂ  SGN  ਵੈੱਬਸਾਈਟ ਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਅਨੁਵਾਦ ਕਰ ਸਕਦੇ ਹੋ। ReciteMe ਟੂਲਬਾਰ ਖੋਲ੍ਹੋ, ਫਲੈਗ ਆਈਕਨ 'ਤੇ ਕਲਿੱਕ ਕਰੋ ਅਤੇ ਆਪਣੀ ਭਾਸ਼ਾ ਚੁਣੋ। 
 

ਯੋਜਨਾਬੱਧ ਕੰਮ

ਜੇਕਰ ਅਸੀਂ ਤੁਹਾਡੇ ਖੇਤਰ ਵਿੱਚ ਕੰਮ ਕਰ ਰਹੇ ਹਾਂ, ਤਾਂ ਤੁਸੀਂ ਸਾਡੇ ਗੈਸ ਵਰਕਸ ਪੰਨੇ 'ਤੇ ਇਸ ਬਾਰੇ ਹੋਰ ਪਤਾ ਲਗਾ ਸਕਦੇ ਹੋ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਇਹ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। 

ਗੈਸ ਵਰਕਸ

 

ਵਾਧੂ ਮਦਦ

ਅਸੀਂ ਆਪਣੇ ਗਾਹਕਾਂ ਨੂੰ ਸੁਰੱਖਿਅਤ ਅਤੇ ਨਿੱਘਾ ਰੱਖਣ ਲਈ ਸਮਰਪਿਤ ਹਾਂ। ਅਸੀਂ ਉਹਨਾਂ ਲੋਕਾਂ ਨੂੰ ਮੁਫ਼ਤ ਵਿੱਚ, ਵਾਧੂ ਮਦਦ ਦੀ ਪੇਸ਼ਕਸ਼ ਕਰ ਸਕਦੇ ਹਾਂ, ਜਿਨ੍ਹਾਂ ਨੂੰ ਅਸਥਾਈ ਤੌਰ 'ਤੇ ਜਾਂ ਲੰਬੇ ਸਮੇਂ ਲਈ ਤਰਜੀਹੀ ਸਹਾਇਤਾ ਦੀ ਲੋੜ ਹੈ। ਤੁਸੀਂ ਉਪਲਬਧ ਮਦਦ ਬਾਰੇ ਇੱਥੇ ਹੋਰ ਪਤਾ ਲਗਾ ਸਕਦੇ ਹੋ। 

ਪ੍ਰਾਇਓਰਟੀ ਸਰਵਿਸਜ਼ ਰਜਿਸਟਰ (PSR) ਉਹਨਾਂ ਗਾਹਕਾਂ ਦੀ ਪਛਾਣ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਜਿਨ੍ਹਾਂ ਨੂੰ ਗੈਸ ਐਮਰਜੈਂਸੀ ਵਿੱਚ ਤਰਜੀਹੀ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਮੁਫਤ ਸੇਵਾ ਲਈ ਰਜਿਸਟਰ ਕਰਨ ਨਾਲ, ਤੁਹਾਡੇ ਗੈਸ ਦੇ ਸਪਲਾਈ ਤੋਂ ਵਿਰਵੇ ਹੋਣ 'ਤੇ ਤੁਹਾਨੂੰ ਵਾਧੂ ਮਦਦ ਮਿਲੇਗੀ ਜਿਵੇਂ ਕਿ ਵਿਕਲਪਕ ਹੀਟਿੰਗ ਅਤੇ ਖਾਣਾ ਪਕਾਉਣ ਦੀਆਂ ਸਹੂਲਤਾਂ।  ਪਤਾ ਕਰੋ ਕਿ ਪ੍ਰਾਇਓਰਟੀ ਸਰਵਿਸਜ਼ ਰਜਿਸਟਰ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ। 

 

ਲੈਂਗੂਏਜ ਲਾਈਨ

ਸਾਡੀਆਂ ਟੀਮਾਂ ਕੋਲ ਲੈਂਗੂਏਜ ਲਾਈਨ ਤੱਕ ਪਹੁੰਚ ਹੈ, ਇਹ ਇੱਕ ਅਜਿਹਾ ਟੂਲ ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਸੰਚਾਰ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਦਾ ਹੈ। ਜੇਕਰ ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ, ਤਾਂ ਉਹ ਤੁਹਾਡੀ ਆਪਣੀ ਭਾਸ਼ਾ ਵਿੱਚ ਤੁਹਾਡੀ ਮਦਦ ਕਰਨ ਲਈ ਪੂਰੀ ਕੋਸ਼ਿਸ਼ ਕਰਨਗੇ।     
 

ਸਾਡੇ ਨਾਲ ਸੰਪਰਕ ਕਰੋ

ਲਾਈਵ ਚੈਟ, WhatsApp ਅਤੇ ਟੈਕਸਟ, ਸਾਡੀ ਗਾਹਕ ਟੀਮ ਨਾਲ ਗੱਲ ਕਰਨ ਦੇ ਸਭ ਤੋਂ ਤੇਜ਼ ਤਰੀਕੇ ਹਨ। ਸਾਨੂੰ 07490 077 649 'ਤੇ ਇੱਕ WhatsApp ਸੁਨੇਹਾ ਭੇਜੋ ਜਾਂ ਆਪਣੀ ਸਕ੍ਰੀਨ ਦੇ ਹੇਠਾਂ ਸੱਜੇ ਪਾਸੇ ਚੈਟ ਆਈਕਨ 'ਤੇ ਕਲਿੱਕ ਕਰਕੇ ਔਨਲਾਈਨ ਗੱਲਬਾਤ ਸ਼ੁਰੂ ਕਰੋ। 

ਸਾਡੇ ਨਾਲ ਸੰਪਰਕ ਕਰਨ ਦੇ ਹੋਰ ਤਰੀਕਿਆਂ ਲਈ, ਸਾਡੇ ਨਾਲ ਸੰਪਰਕ ਕਰੋ ਪੰਨੇ 'ਤੇ ਜਾਓ।